Sunday, May 9, 2010

Guru of Guru Nanak Dev Ji

Attack to abolish Sikh culture by ZEE TV...





Kabir and Guru Nanak Dev ji.

Claim of so-called Jagat Guru Rampal :--
http://www.jagatgururampalji.org

Jagat Guru Rampal Ji Maharaj
More from
Shri Guru Granth Sahib Ji

* Rag Maaru (Ansh) sacred speech, Page 1037 and 1038
* Rag Ramkali, Mehla 1, Dakhni Omkaar, Page 929
* Anshik sacred speech, Mehla 1, Page 359-360
* Amrit Vani, Rag Aasa, Mehla 1, Page 420
* Bilawalu Mehla 1, Page 843-844

Supreme God Kabir Ji gave Satnaam to Guru Nanak Dev Ji and showed him Satlok (Sachkhand)
Evidence in Shri Guru Granth Sahib
Jagat Guru Rampal Ji

Sant Rampal Ji Maharaj

Shri Nanak Dev Ji previously used to do jaap of one Omkaar (Om') mantra and only considering it to be true used to say ‘Ek Omkaar’. Kabir Sahib appeared before Shri Nanak Dev Ji on the bank of river Bein and took him to Satlok (Sachkhand) and showed him His SatPurush form and then on the third day left him back on the Earth. After that Shri Nanak Ji eulogised the eye-witnessed glory of God Kabir, which is present in his sacred speech in Shri Guru Granth Sahib in Mehla Pehla. Only after God Kabir gave Shri Nanak Ji jaap of Satnaam, Shri Nanak Ji got liberated from Kaal’s lok.
Content on this page requires a newer version of Adobe Flash Player.
[IMG]file:///C:/DOCUME%7E1/ADMINI%7E1/LOCALS%7E1/Temp/moz-screenshot.png[/IMG]

Duration: 10.58

Rag “Siri” Mehla 1, page no 24, Shabd no.29
Rag Siri Mehla 1

Shri Guru Granth Sahib, Rag Siri Mehla Pehla ghar 4

Ek suaan duii suaani naal, bhalke bhaunkahi sadaa biaal ll Kud chhura mutha murdaar, Dhaanak roop raha Kartaar ll1ll

Mai pati ki pandi na karni ki kaar, uh bigdae roop raha bikraal ll Tera ek naam tare sansaar, main eha aas eho aadhaar ll

Mukh ninda aakha din raat, par ghar johi neech manaati ll Kaam krodh tan vasah chandaal, Dhaanak roop raha kartaar ll2ll

Faahi surat malooki ves, uh thagvaada thagi des ll Kharaa siaana bahuta bhaar, Dhaanak roop raha Kartaar !! 3 !!

Main keeta na jaata huraamkhor, uh kia muh desa dusht chor ll Nanak neech kah bichaar, Dhaanak roop raha Kartaar !! 4 !!

Contacts TeamJagat Guru Rampal Ji Maharaj
Satlok Ashram
Barwala, Hisar

Nanak Kuan gets a gurdwara
  • Denizens of Maghar town near Gorakhpur in UP believe that Guru Nanak Dev and saint Kabir met at Maghar.
  • When Guru Nanak visited the place, it was reeling under a drought. So he got a well constructed which is known as Nanak Kuan.
  • Even though there are no Sikhs in Maghar, a large number of persons have faith in Guru Nanak and are known as Nanak Panthis.
  • Earlier, the Nanak Kuan Gurdwara had 2.5 acres in its name, but there was no building.
  • Gurdwara building to be ready in a few months. Text: Perneet Singh

Guru Nanak Dev Ji has always been and will remain to held in very high esteem as He is one those very few who went to Satlok (Sachkand) and achieved the God Almighty.


Various anomalies exist in the information available to general public. Some even claim that Sahib Kabir and Guru Nanak Dev Ji never met. The doubts can only be dispelled by analyzing our scriptures.

Guru Nanak Dev Ji went to Sachkhand when God took him there after Guru Nanak Dev Ji had entered river Bein. At that time Guru Nanak Dev Ji were living in Sultanpur at his sister's place. 3 days later Guru Nanak Dev Ji reappeared after his visit to Satlok.



Gurudwara Kartarpur sahib - Pakistan

In response to their claim , I sent them this answer in Punjabi language , written below. To which they never answered me.
I sent the reminder also to them and openly challenged this so-called fake Jagat Guru Rampal for an open debate on Aastha T V channel or on any public stage any where in world. I shall prove that Guru Nanak Dev Ji had no living Guru but never replied my mails. I have all the records of mails.
Please read the following Punjabi text, in which i have explained by the grace of Waheguru ji and successfully proved it with the quotients of Gurbani that Guru Nanak Dev ji never had any (DEHDHARI) living Guru.

Supreme God Kabir Ji gave Satnaam to Guru Nanak Dev Ji and showed him Satlok (Sachkhand)
Evidence in Shri Guru Granth Sahib.

ਸ਼੍ਰੀਮਾਨ ਜੀ, ਤੁਸੀਂ ਲਿਖਿਆ ਹੈ ਕਿ ਸੰਤ ਕਬੀਰ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਸਨ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਰਚਨਾ ਵਿਚੋਂ ਕੁਛ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਕਰਕੇ ਤੁਸੀਂ ਇਹ ਸਾਬਿਤ ਕਰਨਾ ਚਾਹੁੰਦੇ ਹੋ!


੧)- ਸਬ ਤੋ ਪਹਿਲਾਂ ਤਾ ਮੈਂ ਹੋਰ ਕਿਸੇ ਬਹਸ ਚ ਨਾ ਪੈਂਦੇ ਹੋਏ ਤੁਹਾਨੂ ਸਿਖ ਧਰਮ ਦਾ ਇਕ ਮੂਲ ਤਤ ਦਸਦਾ ਹਾਂ ਕਿ ਸਿਖ ਧਰਮ ਕਿਸੇ ਵੀ ਦੇਹਧਾਰੀ ਗੁਰੂ ਨੂ ਪਰਮਾਤਮਾ ਨਹੀਂ ਮਨਦਾ ਅਤੇ ਮੂਲ ਮੰਤਰ ਖੁਦ ਇਸ ਗਲ / ਸਾਡੇ ਇਸ ਵਿਚਾਰ ਦੀ ਪੁਖ੍ਤਾ ਗਵਾਹੀ ਭਰਦਾ ਹੈ !

ਅਜੂਨੀ ਸੈਭੰ :- ਇਸ ਦਾ ਸਿਧਾ ਜਿਹਾ ਮਤਲਬ ਹੈ ਜੋ ਜੂਨੀਆਂ ਵਿਚ ਨਹੀਂ ਆਓਂਦਾ ਤੇ ਆਪਨੇ ਆਪ ਤੋ ਹੀ ਪੈਦਾ ਹੋਇਆ ਹੈ ਤੇ ਕਾਲ (ਜੀਵਨ-ਮਰਣ) ਤੋ ਰਹਿਤ ਹੈ ! ਹੁਣ ਇਸਨੂ ਵਿਸਤਾਰ ਵਿਚ ਵੇਖਿਏ :-
'ਅਜੂਨੀ ' ਸੰਸਕ੍ਰਿਤ ਦੇ 'ਅਯੋਨੀ' ਦਾ ਪੰਜਾਬੀ ਰੂਪ ਹੈ, ਜਿਸ ਦੇ ਇਹ ਅਰਥ ਕੀਤੇ ਜਾਂਦੇ ਹਨ: ਬਿਨਾ ਆਰੰਭ ਦੇ; ਬਿਨਾ ਸਰੋਤ ਦੇ; ਸਦੀਵੀ; ਬਿਨਾ ਗਰਭ ਜਾਂ ਕੁਖ ਦੇ ਜਨਮ ਲੈਣ ਵਾਲਾ ਆਦਿ !
'ਸੈਭੰ' ਸ੍ਵੈ-ਭੂ ਦਾ ਬਦਲਿਆ ਹੋਇਆ ਰੂਪ ਹੈ ! ਇਸ ਦਾ ਅਰਥ ਹੈ; ਆਪਣੇ ਆਪ ਪ੍ਰਕਾਸ਼ ਜਾਂ ਹੋਂਦ ਵਿਚ ਆਇਆ !
ਇਸ ਤੋ ਪਹਿਲਾ 'ਮੂਰਤਿ' ਤੋ ਵਜੂਦ ਜਾਂ ਹਸਤੀ ਦਾ ਜਿਹੜਾ ਭਾਵ ਉਪਜਦਾ ਹੈ, ਗੁਰੂ ਉਸਨੁ 'ਅਜੂਨੀ ' ਅਤੇ ; 'ਸ੍ਵੈਭੰ ' ਦੁਆਰਾ ਦ੍ਰਿੜ੍ਤਾ ਪ੍ਰਦਾਨ ਕਰਦੇ ਨੇ ! ਓਹ 'ਅਕਾਲ ਮੂਰਤਿ ' (ਪ੍ਰਭੁ) ਸ੍ਰਿਸ਼ਟੀ ਦੇ ਸਬ ਵਜੂਦਾਂ, ਸ਼ਕਲਾਂ-ਅਕਾਰਾਂ ਦਾ ਕਾਰਣ ਅਤੇ ਕਰਤਾ ਹੈ ਪਰ ਆਪਨੇ ਰੂਪਮਾਨ ਹੋਣ ਦਾ ਕਾਰਣ ਓਹ ਖੁਦ ਆਪ ਹੀ ਹੈ ! ਓਹਦੇ ਸਿਰਜੇ ਹੋਏ ਸਬ ਜੀਵ ਜਮਂਦੇ- ਮਰਦੇ ਹਨ, ਪਰ ਓਹ ਖੁਦ ਜਨਮ-ਮਰਣ ਵਿਚ ਨਹੀਂ ਆਓਂਦਾ ! ਓਹ ਜੂਨ ਰਹਿਤ ਹੈ ਅਤੇ ਓਹਨੇ ਖੁਦ ਵਜੂਦ ਧਾਰਨ ਕੀਤਾ ਹੈ !
ਇਸ ਵਾਸਤੇ ਤੁਹਾਡਾ ਇਹ ਕਹਿਣਾ ਕਿ ਕਬੀਰ ਜੀ ਆਦਿ ਪਰਮਾਤਮਾ ਸੀ, ਆਪਣੇ ਆਪ ਵਿਚ ਹੀ, ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਨਕਾਰੀ ਜਾਂਦੀ ਹੈ !

ਅਗੇ ਤੁਸੀਂ ਕਹਿੰਦੇ ਹੋ ਕਿ:-
ਤਿਲੰਗ ਮਹੱਲਾ ਪਹਿਲਾ - ਘਰ-੪, ਅੰਗ-੨੫.
ਤੂੰ ਦਰੀਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ !!
ਜਹ ਜਹ ਦੇਖਾ ਤਹ ਤਹ ਤੂ ਹੈ ਤੁਝਸੇ ਨਿਕਸ ਫੁਟ ਮਰਾ !!
ਨ ਜਾਣਾ ਮੇਉ ਨ ਜਾਣਾ ਜਾਲੀ ! ਜਾ ਦੁਖ ਲਾਗੈ ਤਾ ਤੁਝੇ ਸਮਾਲੀ !!ਰਹਾਓ!!

ਇਹ ਵਾਕ ਕਿਤੇ ਵੀ ਇਹ ਨਹੀਂ ਦਸਦਾ ਕਿ ਗੁਰੂ ਸਾਹਿਬਾਨ ਦੀ ਕਿਤੇ ਕਬੀਰ ਸਾਹਿਬ ਜੀ ਨਾਲ ਗਲ ਹੋਈ ਵੀ ਹੈ?

ਕਰਿ ਕਿਰਪਾ ਮੇਰਾ ਚਿਤਿ ਲਾਇਆ !! ਸਤਿਗੁਰੁ ਮੋ ਕਓ ਏਕ ਬੁਝਾਇਆ !! ਅੰਗ ੨੨੩ !!

ਕਹੈ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ !!
ਜੈਸਾ ਤੂ ਤੈਸਾ ਤੂਹੀ ਕਿਆ ਉਪਮਾ ਦੀਜੈ !! ਅੰਗ ੮੫੮ !!

ਗੁਰੂ ਨਾਨਕ ਸਾਹਿਬ ਉਸ ਇਕ ਦੀ ਮਹਿਮਾ ਕਰਦੇ ਹੋਇ ਕਹਿੰਦੇ ਹਨ;
ਦਸ ਦਿਸ ਖੋਜਤ ਮੈਂ ਫਿਰਓ ਜਤ ਦੇਖਓ ਤਤ ਸੋਏ !!
ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ !! ਅੰਗ ੨੯੮ !!

ਅਸਤਿ ਏਕ ਦੀਗਰ ਕੁਈ !! ਏਕ ਤੂਈ !! ਏਕ ਤੂਈ !!

ਨਾਨਕ ਜਹ ਜਹ ਮੈਂ ਫਿਰਓ ਤਹ ਤਹ ਸਾਚਾ ਸੋਇ !!
ਜਹ ਦੇਖਾ ਤਹ ਏਕ ਹੈ ਗੁਰਮੁਖ ਪਰਗਟ ਹੋਇ !! ਅੰਗ ੧੪੧੩ !!

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ !!
ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰੁ !!
ਰੰਗ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰੁ !!
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲ !! ਅੰਗ ੨੩ !!

ਆਪ ਕਹਿੰਦੇ ਹਨ ਕਿ ਜਿਸ ਵਿਚ ਰਸ ਹੈ ਓਹ ਵੀ, ਰਸ ਵੀ ਅਤੇ ਰਸ ਮਾਨਣ ਵਾਲਾ ਵੀ ਓਹ ਆਪ ਹੈ ! ਇਸਤਰੀ ਵੀ ਓਹੀ ਹੈ, ਸੇਜ ਵੀ ਓਹੀ ਹੈ ਅਤੇ ਪਤੀ ਵੀ ਓਹੀ ਹੈ ! ਓਹ ਰੰਗ ਰੱਤਾ ਸਾਹਿਬ ਹਰ ਥਾਂ ਭਰਪੂਰ ਹੈ ! ਮਛੀ ਫਰਣ ਵਾਲਾ, ਅਤੇ ਮਾਛੀ ਵੀ ਓਹੀ ਹੈ, ਮਛੀ ਵੀ ਓਹੀ ਹੈ, ਪਾਣੀ ਵੀ ਓਹੀ ਹੈ, ਅਤੇ ਜਾਲ ਵੀ ਓਹੀ ਹੈ ! ਜਾਲ ਨੂ ਭਾਰਾ ਕਰਣ ਲਈ ਬਣਿਆ ਗਿਆ ਮਣਕਾ (ਮਣਕੜਾ) ਵੀ ਓਹੀ ਹੈ ਅਤੇ ਮਛੀ ਦੇ ਪੇਟ ਵਿਚੋਂ ਨਿਕਲਣ ਵਾਲਾ ਲਾਲ ਰੰਗ ਦਾ ਰਤਨ ਵੀ ਓਹੀ ਹੈ ! ਓਹ ਇਕ ਪ੍ਰੀਤਮ ਹੀ ਅਨੇਕ ਰੰਗਾਂ ਵਿਚ ਪ੍ਰਗਟ ਹੋ ਰਿਹਾ ਹੈ !

ਹੁਣ ਤੁਸੀਂ ਦੱਸੋ ਕਿ ਤੁਹਾਡੀ ਕਹੀ ਗਲ ਨੂ ਸਚ ਜਾਣੀਏ ਜਾਂ ਇਥੇ ਕਹੀ ਹੋਈ ਗਲ ਨੂ ? ਜਦੋਂ ਕਿ ਇਸ ਸਬਦ ਨਾਲ ਭਾਵ ਰਖਦੇ ਹੋਇ ਅਨੇਕਾਂ ਸਬਦ ਗੁਰੂ ਗਰੰਥ ਸਾਹਿਬ ਜੀ ਵਿਚ ਮੌਜੂਦ ਹਨ ! ਤਿਲੰਗ ਰਾਗ ਵਿਚ ਉੱਚਾਰੇ ਗਏ ਸਬਦ ਦਾ ਭਾਵ ਵੀ ਇਹੋ ਹੀ ਹੈ !

ਤੁਹਾਡੀ ਜਾਣਕਾਰੀ ਲਈ ਇਕ ਗਲ ਹੋਰ ਕਰ ਲਈਏ, ਭਗਤ ਰਾਮਾਨੰਦ ਜੀ, ਕਬੀਰ ਜੀ ਦੇ ਗੁਰੂ ਸਨ -- ਕਿ ਕੀ ਤੁਹਾਡੇ ਪਰਮਾਤਮਾ ਨੂ ਵੀ ਗੁਰੂ ਦੀ ਲੋੜ ਪੈਂਦੀ ਹੈ ? ਓਹਨਾ ਦੇ ਅਗੋਂ ਗੁਰੂ ਸੀ- ਰਾਘਵਾਨੰਦ ਜੀ, ਜੋ ਰਾਮਾਨੁਜ ਸੰਪਰਦਾ ਤੋ ਸੀ ਤੇ ਜਨਮ ਤੋ ਤਮਿਲ ਬ੍ਰਾਹਮਣ ਸੀ ! ਜਿਹਨਾ ਬਾਰੇ ਕਿਹਾ ਜਾਂਦਾ ਹੈ ਕਿ ਓਹ ਇਕ ਦਰਖਤ ਤੋ ਜੰਮੇ ਸੀ/ ਜਾਂ ਦਰਖਤ ਹੇਠਾਂ ! ਇਸੇ ਲਈ ਰਾਮਾਨੰਦ ਜੀ ਨੂ ਮਨਣ ਵਾਲੇ ਓਸ ਦਰਖਤ ਨੂ ਹੀ ਮਾਂ ਕਰਕੇ ਪੁਜਦੇ ਹਨ ! ਓਹਨਾ ਦਿਨਾ ਵਿਚ ਲੋਕੀ ਕ੍ਰਿਸ਼ਨ ਦੀ ਭਗਤੀ ਵਿਚ ਜਿਆਦਾ ਰੰਮੇ ਹੋਇ ਸੀ, ਇਸ ਲਈ ਓਹਨਾ ਭਗਤੀ ਨੂ ਇਕ ਨਵਾਂ ਰੰਗ ਦਿੱਤਾ ਤੇ ਰਾਮ ਭਗਤੀ ਸ਼ੁਰੂ ਕੀਤੀ !

ਗੁਰੂ ਗਰੰਥ ਸਾਹਿਬ ਜੀ ਵਿਚ ਦੋ ਸਬਦ ਭਗਤ ਰਾਮਾਨੰਦੁ ਜੀ ਦੇ ਦਰਜ਼ ਹਨ !
ਕਤ ਜਾਈਐ ਰੇ ਘਰ ਲਾਗੋ ਰੰਗੁ ਮੇਰਾ ਚਿਤ ਨ ਚਲਾਏ ਮਨੁ ਭਇਓ ਪੰਗੁ !!ਰਹਾਓ!! ਅੰਗ ੧੧੯੫, ਅਤੇ .....
ਰਾਮ ਭਗਤ ਰਾਮਾਨੰਦੁ ਜਾਨੇ ਪੂਰਨ ਪਰਮਾਨੰਦੁ ਬਖਾਨੈ !! ਭਗਤ ਸੈਨ ਜੀ ਅੰਗ ੬੯੫ !!

ਓਹਨਾ ਤੋ ਬਾਅਦ, ਓਹਨਾ ਦੇ ਬਾਰਾਂ ਚੇਲਿਆਂ ਨੇ ਭਗਤੀ ਲਹਿਰ ਨੂ ਅਗੇ ਤੋਰਿਆ ! ਇਹਨਾ ਚੇਲਿਆਂ ਵਿਚੋਂ ਚਾਰ ਚੇਲਿਆਂ ਦੀ ਬਾਣੀ ਨੂ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਕਰਕੇ ਸਨਮਾਨ ਬਖਸ਼ਿਆ ਗਿਆ !

ਭਗਤ ਪੀਪਾ ਜੀ, ਭਗਤ ਰਵਿਦਾਸ ਜੀ, ਭਗਤ ਸੈਨ ਜੀ ਅਤੇ ਭਗਤ ਕਬੀਰ ਜੀ !

ਕੀ ਤੁਹਾਡਾ ਮਤਲਬ ਹੈ ਕਿ ਭਗਤ ਰਾਮਾਨਾਦ ਜੀ ਅਤੇ ਓਹਨਾ ਦੇ ਹੋਰ ਕਿਸੇ ਚੇਲੇ ਨੂ ਇਹ ਸੋਝੀ ਜਾਂ ਗਿਆਨ ਪ੍ਰਾਪਤੀ ਨਹੀਂ ਹੋਈ ਕਿ ਕਬੀਰ ਜੀ ਓਹਨਾ ਦੇ ਪਰਮਾਤਮਾ ਸੀ ?
ਤੁਹਾਨੂ ਬੜੀ ਬਖਸ਼ਿਸ਼ ਹੋਈ ਜੋ ਤੁਹਾਨੂ ਗਿਆਨ ਹੋ ਗਿਆ ਅਤੇ ਓਹ ਮੂਰਖ ਸੀ ਜਿਹੜੇ ਇਸ ਗਿਆਨ ਤੋ ਵਾਂਝੇ ਰਹਿ ਗਏ !


ਗੁਰੂ ਨਾਨਕ ਸਚੇ ਪਾਤਸ਼ਾਹ ਜੀ ਤਾ ਆਪ ਹੀ ਜਗਤ ਗੁਰੂ ਸਨ ! ਓਹਨਾ ਨੇ ਕੋਈ ਗੁਰੂ ਨਹੀਂ ਧਾਰਿਆ, ਓਹ ਤਾ ਆਪ ਹੀ ਇਸ ਜਗ ਦਾ ਹਨੇਰਾ ਦੂਰ ਕਰਨ ਲਈ ਅਤੇ, ਗਿਆਨ ਦਾ ਚਾਨਣ ਇਸ ਦੁਨਿਆ ਨੂ ਦੇਣ ਲਈ ਆਏ ਸੀ ! ਯਥਾ:-
"ਸਤਿਗੁਰੁ ਨਾਨਕ ਪ੍ਰਗਟਿਆ ਮਿਤੀ ਧੁੰਦ ਜਗ ਚਾਨਣ ਹੋਆ !!
ਜਿਓਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਬਲੋਆ !!
ਜਦੋਂ ਸਿਧਾਂ ਨੇ ਕੈਲਾਸ਼ ਪਰਬਤ ਤੇ ਗੁਰੂ ਨਾਨਕ ਦੇਵ ਜੀ ਤੋ ਪੁਛਿਆ;
ਕਵਣ ਮੂਲ ਕਵਣ ਮਤਿ ਵੇਲਾ !!
ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ !!

ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ;

ਪਵਨ ਅਰੰਭ ਸਤਿਗੁਰੁ ਮਤਿ ਵੇਲਾ !!
ਸਬਦ ਗੁਰੂ ਸੁਰਤਿ ਧੁਨ ਚੇਲਾ !!

ਇਸ ਦਾ ਮਤਲਬ ਇਹ ਹੋਇਆ ਹੈ ਕਿ ਇਨਸਾਨ ਨੂ ਆਪਣੀ ਸੂਰਤ ਨੂ ਸ਼ਬਦ ਗੁਰੂ; ਜੋ ਪ੍ਰਭੁ ਦੀ ਜੋਤ ਉਸਦੇ ਅੰਦਰ ਵਰਤ ਰਹੀ ਹੈ, ਉਸ ਦਾ ਚੇਲਾ ਅਥਵਾ ਸਿਖ ਬਨਣਾ ਚਾਹੀਦਾ ਹੈ !! ਗੁਰੂ ਨਾਨਕ ਦੇਵ ਜੀ ਜਦੋਂ ਦੇਹ ਵਿਚ ਵਿਚਰਦੇ ਸਨ ਤਾਂ ਉਪਦੇਸ ਸ਼ਬਦ ਗੁਰੂ (ਅਕਾਲ ਪੁਰਖ) ਜੋ ਓਹਨਾ ਦੇ ਸ਼ਰੀਰ ਵਿਚ ਪਰਗਟ ਸੀ, ਉਸ ਦਾ ਹੀ ਦਿੰਦੇ ਸੀ ਇਸੇ ਤਰਾਂ ਜਦੋਂ ਆਪਨੇ ਅਨਿਨ ਸਿਖ, ਬਾਬਾ ਲਹਿਣਾ ਜੀ ਨੂ ਆਪਣੀ ਗੱਦੀ ਤੇ ਬਿਠਾ, ਪੰਜ ਪਰਕਰਮਾ ਕਰਕੇ ਮਥਾ ਟੇਕਿਆ, ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਸਰੀਰ ਨੂ ਨਹੀਂ ਬਲਕਿ ਸ਼ਬਦ ਗੁਰੂ ਜਿਸ ਦਾ ਓਹ ਸਰੂਪ ਬਣ ਚੁਕੇ ਸਨ, ਨੂ ਮਥਾ ਟੇਕਿਆ ! ਇਹ ਦੁਨਿਆ ਵਿਚ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਅਵਤਾਰ ਜਾਂ ਪੈਗਮ੍ਬਰ ਨੇ ਆਪਨੇ ਮੁਰੀਦ ਅਥਵਾ ਚੇਲੇ (ਸਿਖ) ਅਗੇ ਸੀਸ ਝੁਕਾਇਆ ਹੋਵੇ ! ਇਸ ਦੇ ਅਰਥ ਹਨ ਕਿ ਓਹ ਸਿਖ (ਬਾਬਾ ਲਹਿਣਾ ਜੀ) ਆਪਨੇ ਸ਼ਰੀਰ ਤੋਂ ਉਪਰ ਉਠ ਕੇ ਸ਼ਬਦ ਗੁਰੂ ਦਾ ਹੀ ਸਰੂਪ ਅਥਵਾ ਅੰਗ ਬਣ ਚੁਕੇ ਸਨ !

ਗੁਰੂ ਗਰੰਥ ਸਾਹਿਬ ਜੀ ਤਾਂ ਗਿਆਨ ਦਾ ਸਮੰਦਰ ਨੇ, ਜਿਹਦਾ ਜਿਨੀ ਡੂੰਗੀ ਚੁਭੀ ਲਾਇਗਾ ਓਸ੍ਨੁ ਓਨੇ ਹੀ ਗਿਆਨ ਦੇ ਰਤਨ ਪਦਾਰਥ ਮਿਲਣਗੇ ਤੇ ਓਹ ਨਾਮ ਦਾ ਧਨੀ ਹੋਵੇਗਾ ! ਥੋੜਾ ਗਿਆਨ ਹਾਸਿਲ ਕਰਕੇ ਗਿਆਨੀ ਸਦਵਾਓਣਾ ਤੇ ਜਗਤਗੁਰੂ ਕਹਾਓਣਾ ਆਪਜੀ ਨੂ ਸ਼ੋਭਾ ਨਹੀਂ ਦਿੰਦਾ !

ਰਾਗ ਗਓੜੀ ਮਹੱਲਾ !! ੫ !!
ਹਮ ਧਨਵੰਤ ਭਾਗਠ ਸਚਿ ਨਾਇ !! ਹਰਿ ਗੁਣ ਗਾਇ ਸਹਜਿ ਸੁਭਾਇ !!ਰਹਾਓ !! ਪਿਓ ਦਾਦੇ ਕਾ ਖੋਲ ਡਿਠਾ ਖਜਾਨਾ !! ਤਾ ਮੇਰੇ ਮਨਿ ਭਇਆ ਨਿਧਾਨਾ !! ਰਤਨ ਲਾਲ ਜਾ ਕਾ ਕਛੁ ਨਾ ਮੋਲ !! ਭਰੇ ਭੰਡਾਰ ਅਖੁਟ ਅਤੋਲ !! ਖਾਵਹੁ ਖਰਚਹੂ ਰਲਿ ਮਿਲ ਭਾਈ !! ਤੋਟ ਨਾ ਆਵੈ ਵਧਦੋ ਜਾਈ !! ਕਹੁ ਨਾਨਕ ਜਿਸ ਮਸਤਿਕ ਲੇਖ ਲਿਖਾਇ !! ਸੋ ਏਤ ਖਜ਼ਾਨੇ ਲਇਆ ਰਲਾਇ !!

ਤੁਸੀਂ ਆਪਣੇ ਆਪ ਨੂ ਜਗਤ ਗੁਰੂ ਕਹਾਉਂਦੇ ਹੋ, ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੀ ਬਰਾਬਰੀ ਕਰਦੇ ਹੋ ਤੇ ਗਿਆਨ ਦੀ ਸ਼ੇਖੀ ਬਘਾਰ੍ਦੇ ਹੋ, ਅਜੇ ਤਾ ਮੈਂ ਥੋੜਾ ਜਿਨਾ ਹੀ ਚਾਨਣ ਪਾਇਆ ਹੈ! ਗੁਰੂ ਜੀ ਦੀ ਕਿਰਪਾ ਨਾਲ ਮੈਂ ਤੁਹਾਡੇ ਹਰ ਇਕ ਸਵਾਲ ਦਾ ਜਵਾਬ ਦੇਵਾਂਗਾ, ਤੁਸੀਂ ਗੁਰੂ ਦੇ ਸਿਖਾਂ ਦਾ ਹਿਰਦਾ ਛਲਣੀ ਕੀਤਾ ਹੈ ! ਇਸ ਲਈ ਤੁਹਾਡੇ ਮਨ ਵਿਚ ਦੇ ਹਨੇਰੇ ਨੂ ਦੂਰ ਕਰਨਾ ਸਾਡਾ ਫ਼ਰਜ਼ ਹੈ ! ਰੋਸ ਵੀ ਹੈ ਪਰ ਸਬਰ ਹੈ ਕਿਓਂਕਿ ਗੁਰੂ ਸਾਹਿਬ ਦੇ ਹੁਕਮ ਨਾਲ , "ਰੋਸ ਨਾ ਕੀਜੈ ਉੱਤਰ ਦੀਜੈ ...... " ਅਸੀਂ ਤੁਹਾਨੂ ਜਵਾਬ ਆਪਣੀ ਸਮਰਥਾ ਅਤੇ ਜੋ ਗਿਆਨ ਗੁਰੂ ਜੀ ਦੁਆਰਾ ਪ੍ਰਾਪਤ ਹੋਇਆ ਹੈ, ਅਸੀਂ ਤੁਹਾਨੂ ਦੇਵਾਂਗੇ !

ਜੋ ਉਪਦੇਸ ਗੁਰੂ ਜੀ ਨੇ ਦਿੱਤਾ; ਤੁਹਾਨੂ ਜਗਤ ਗੁਰੂ ਨੂ, ਪਹਿਲਾਂ ਓਹ ਸੁਣ ਲਵੋ;

ਗੁਰੁ ਪੀਰੁ ਸਦਾਏ ਮੰਗਣ ਜਾਇ !! ਤਾ ਕੇ ਮੂਲ ਨ ਲ੍ਗੀਏ ਪਾਇ !!
ਘਾਲ ਖਾਇ ਕਿਛੁ ਹਥਹੁ ਦੇਇ !! ਨਾਨਕ ਰਾਹੁ ਪਛਾਨੈ ਸੋਇ !! ਅੰਗ ੧੨੪੫ !!


ਆਪ ਸਾਵਧਾਨ ਕਰਦੇ ਹਨ ਕੀ ਜਿਹੜਾ ਵਿਅਕਤੀ ਗੁਰੂ-ਪੀਰ ਹੋਣ ਦਾ ਦਾਹਵਾ ਕਰਦਾ ਹੈ ਪਰ ਆਪਣੇ ਗੁਜਾਰੇ ਲਈ ਸਿਖਾਂ-ਸੇਵਕਾਂ ਦੀ ਮਾਇਆ ਉਤੇ ਨਿਰਭਰ ਹੈ, ਅਜਿਹੇ ਵਿਅਕਤੀ ਦੇ ਪੈਰਾਂ ਉਤੇ ਭੁਲ ਕੇ ਵੀ ਮਥਾ ਨਹੀਂ ਟੇਕਣਾ ਚਾਹੀਦਾ ! ਪੂਰਾ ਗੁਰੂ ਹਕ਼-ਹਲਾਲ ਦੀ ਕਮਾਈ ਉਤੇ ਗੁਜਰ ਕਰਦਾ ਹੋਇਆ ਨਾ ਕੇਵਲ ਸਾਧ-ਸੰਗਤ ਦੀ ਮੁਫਤ ਸੇਵਾ ਕਰਦਾ ਹੈ, ਸਗੋਂ ਓਹ ਆਪਣੀ ਕਮਾਈ ਵੀ ਸੰਗਤ ਨਾਲ ਵੰਡ ਕੇ ਛਕਦਾ ਹੈ !

ਆਦਿ ਗੁਰਏ ਨਮਹ !! ਜੁਗਾਦਿ ਗੁਰਏ ਨਮਹ !!
ਸਤਿਗੁਰਏ ਨਮਹ !! ਸ੍ਰੀ ਗੁਰਦੇਵਏ ਨਮਹ !! ਅੰਗ ੨੬੨ !!

ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲੋਂ ਮੌਜੂਦ, ਆਦਿ ਗੁਰੂ ਨੂ ਨਮਸ੍ਕਾਰ ਹੈ; ਜੁਗਾਂ ਦੇ ਆਦਿ ਦੇ ਆਦਿ ਗੁਰੂ ਨੂ ਨਮਸ੍ਕਾਰ ਹੈ; ਸੰਸਾਰ ਵਿਚ ਸਤਿਗੁਰੁ ਦ ਰੂਪ ਧਾਰਨ ਕਰਕੇ ਆਏ ਪ੍ਰਭੁ ਨੂ ਨਮਸ੍ਕਾਰ ਹੈ; ਮੇਰਾ ਆਪਨੇ ਸ੍ਰੀ ਗੁਰਦੇਵ ਨੂ ਨਮਸਕਾਰ ਹੈ ! ਗੁਰੂ ਸਾਹਿਬ ਆਪਣੇ ਸਤਿਗਰੂ ਨੂ 'ਸ੍ਰੀ ਗੁਰਦੇਵਏ' ਕਹਿੰਦੇ ਹਨ ! ਆਪ ਦੇ ਕਥਨ ਵਿਚ ਆਪਨੇ ਸਤਗੁਰੁ ਦੇ ਪ੍ਰਤੀ ਜੋ ਪ੍ਰੇਮ ਅਤੇ ਸਤਿਕਾਰ ਭਰਿਆ ਹੋਇਆ ਹੈ, ਓਹ ਆਪਣੀ ਮਿਸਾਲ ਆਪ ਹੈ !

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ,
'ਹਰਿ ਜੀਓ ਨਾਮ ਪਰਿਓ ਰਾਮਦਾਸੁ !!
ਓਹ ਹਰਿ, ਰਾਮ ਦਾਸ ਨਾਮ ਰਖਾ ਕੇ ਗੁਪਤ ਤੋ ਪਰਗਟ ਹੋ ਗਿਆ ਹੈ, ਨਿਰਾਕਾਰ ਤੋ ਸਾਕਾਰ ਬਣ ਗਿਆ ਹੈ !

ਗੁਰੂ ਨਾਨਕ ਦੇਵ ਜੀ ਦਾ ਕਥਨ ਹੈ,
"ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ !!" ਅੰਗ ੧੨੭੯ !!
ਓਹ ਆਦਿ ਕਰਤਾ ਆਪਨੇ ਆਪ ਨੂ ਸਬਦ ਰੂਪ ਵਿਚ ਸਮੋ ਕੇ ਜੀਵਾਤਮਾ ਨੂ ਆਪਨੇ ਨਾਲ ਜੋੜਨ ਦਾ ਕਾਰਜ ਕਰਦਾ ਹੈ !!

ਗੁਰੂ ਨਾਨਕ ਸਾਹਿਬ 'ਆਸਾ ਦੀ ਵਾਰ' ਦੀ ਪਹਿਲੀ ਪਉੜੀ ਵਿਚ ਕਹਿੰਦੇ ਹਨ,
"ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਓ !!" 
ਓਸ ਪਰਮਾਤਮਾ ਨੇ ਆਪਣੀ ਅਤੇ ਨਾਮ ਦੀ ਸਿਰਜਨਾ ਖੁਦ ਕੀਤੀ ਹੈ !

ਸਿਧ ਗੋਸ਼ਟ ਵਿਚ ਸਿਧ ਪ੍ਰਸ਼ਨ ਕਰਦੇ ਹਨ ਕਿ ਸੰਸਾਰ ਤੋੰ ਪਾਰ ਉਤਾਰੇ ਦਾ ਕੀ ਸਾਧਨ ਹੈ ?

ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਹਨ;
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੇ ਸਾਣੈ !!
ਸੁਰਤਿ ਸਬਦ ਭਵ ਸਾਗਰ ਤਰਿਏ ਨਾਨਕ ਨਾਮ ਵਖਾਣੈ !!

ਆਪ ਸਮ੍ਝਾਓਨ੍ਦੇ ਹਨ ਕੀ ਜਿਸ ਤਰਾਂ ਕਮਲ ਪਾਣੀ ਵਿਚ ਰਹਿੰਦਾ ਹੋਇਆ ਵੀ ਓਸ ਨਿਰ੍ਲੇਪ ਰਹਿੰਦਾ ਹੈ, ਜਿਸ ਤਰਾਂ ਮੁਰਗਾਬੀ ਪਾਣੀ ਵਿਚ ਰਹਿੰਦੀ ਹੈ, ਪਰ ਉਸ ਦੇ ਖੰਬ ਪਾਣੀ ਵਿਚ ਨਹੀਂ ਭਿਜ੍ਦੇ, ਉਸੇ ਤਰਾਂ ਜੋ ਲੋਕ ਪਰਮੇਸਰ ਦੇ ਸਬਦ ਜਾਂ ਨਾਮ ਨਾਲ ਲਿਵ ਜੋੜ ਲੈਂਦੇ ਹਨ, ਓਹ ਓਸ ਮਾਇਆਵੀ ਸੰਸਾਰ ਵਿਚ ਰਹਿੰਦੇ ਹੋਈ ਵੀ ਇਸ ਦੀਆਂ ਮੈਲਾਂ ਤੋ ਬਚੇ ਰਹਿੰਦੇ ਹਨ ਅਤੇ ਸਹਿਜੇ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ !


ਅੰਤ ਵਿਚ ਇਕ ਗਲ ਹੋਰ ਲਿਖ ਕੇ ਅੰਤ ਕਰਦਾ ਹਾਂ, ਕਿ ਗੁਰੂ ਸਾਹਿਬ ਨੇ ਕਿਤੇ ਵੀ ਕਿਸੇ ਮਨੁਖ ਨੂ ਆਪਣਾ ਗੁਰੂ ਨਹੀਂ ਦਸਿਆ ! ਕੀ ਤੁਹਾਡਾ ਮਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਕ੍ਰਿਤਘਨ ਸੀ ਜੋ ਆਪਨੇ ਗੁਰੂ ਦਾ ਨਾਮ ਨਹੀਂ ਸੀ ਦਸਣਾ ਚਾਹੁੰਦੇ ?

ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਓਸ ਵੇਲੇ ਸੰਤ ਕਬੀਰ ਜੀ ਦੀ ਉਮਰ ੭੧ ਸਾਲ ਦੀ ਸੀ (੧੩੯੮ ਵਿਚ ਭਗਤ ਕਬੀਰ ਜੀ ਦਾ ਜਨਮ ਹੋਇਆ ਅਤੇ ੧੫੧੮ ਤਕ ਓਹ ਰਹੇ) ਜੇਕਰ ਤੁਹਾਡੇ ਮੁਤਾਬਕ ਗੁਰੂ ਨਾਨਕ ਦੇਵ ਜੀ ਨੂ ਤੁਹਾਡੇ ਕਬੀਰ ਸਾਹਿਬ ਕਰਤਾਰਪੁਰ ਮਿਲੇ ਸੀ ਤਾਂ ਗੁਰੂ ਨਾਨਕ ਦੇਵ ਜੀ ਦੀ ਉਮਰ ੩੫ ਸਾਲ ਸੀ, ਤਾਂ ਕੀ ਕਬੀਰ ਜੀ ੧੦੬ ਸਾਲ ਦੀ ਅਵਸਥਾ ਦੇ ਬਿਰਧ ਹੋ ਕੇ, ਪੰਜਾਬ ਕਿਸੇ ਯਾਤਰਾ ਜਾ ਤੀਰਥ ਤੇ ਆਏ ਸੀ ਜੋ ਓਹਨਾ ਸਮਾ ਪਾਕੇ ਗੁਰੂ ਨਾਨਕ ਦੇਵ ਜੀ ਨਾਲ ਭੇਂਟ ਕੀਤੀ ! ਇਹ ਕਿਨੀ ਹਾਸੋ - ਹੀਣੀ ਗਲ ਹੈ ? ਜੇਕਰ ਤੁਸੀਂ ਕਹਿੰਦੇ ਕਿ ਕਾਸ਼ੀ (ਬਨਾਰਸ) ਵਿਚ ਦੋਹਾਂ ਦੀ ਮੁਲਾਕਾਤ ਹੋਈ ਤਾਂ ਵੀ ਸਵਾਲ ਉਠਦਾ ਹੈ ਕਿ ਕਬੀਰ ਜੀ ਨੇ ਤਾਂ ਆਪਣੀ ਬਿਰਧ ਅਵਸਥਾ ਤੋ ਪਹਿਲਾਂ ਹੀ ਕਾਸ਼ੀ ਛਡ ਕੇ ਮਗਹਰ ਵਾਸ ਕਰ ਲਿਆ ਸੀ ਤਾ ਕਾਸ਼ੀ ਚ ਵੀ ਮੁਲਾਕਾਤ ਦਾ ਕੋਈ ਪ੍ਰਮਾਣ ਨਹੀਂ ਮਿਲ ਸਕਦਾ? ਫਿਰ ਵੀ ਇਕ ਗਲ ਸਪਸ਼ਟ ਹੈ ਕਿ ਜੇਕਰ ਕਦੀ ਦੋਹਾਂ ਦੀ ਮੁਲਾਕਾਤ ਹੋਈ ਵੀ ਹੋਣੀ ਤਾਂ ਕਬੀਰ ਜੀ ਦੀ ਉਮਰ ੧੦੦ ਸਾਲ ਤੋ ਉਪਰ ਦੀ ਰਹੀ ਹੋਣੀ ਤੇ ਕਿਸੇ ਪਖੋਂ ਵੀ ਕਰਤਾਰਪੁਰ ਸਾਹਿਬ ਮਿਲਣ ਦੀ ਗਲ ਪ੍ਰਮਾਣਿਕ ਨਹੀਂ ਹੋ ਸਕਦੀ !

ਜਦੋਂ ਇਹ ਬਲਾਗ ਲਿਖ ਕੇ ਅਸੀਂ ਇਸ ਰਾਮਪਾਲ ਨੂੰ ਜੁਆਬ ਦਿੱਤਾ ਸੀ, ਉਸ ਵੇਲੇ ਅਸੀਂ ਡਾਕਟਰ ਤਰਲੋਚਨ ਸਿੰਘ ਜੀ ਦੀ ਲਿਖਤ ਇਹ ਕਿਤਾਬ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ੧੯੬੯ ਵਿਚ ਛਾਪੀ ਗਈ ਸੀ, ਨਹੀਂ ਸੀ ਪੜ੍ਹੀ, ਇਸ ਕਿਤਾਬ PANJAB - PAST AND PRESENT, VOL III, ੧੯੬੯ (Part I and II ) ਵਿਚ ਓਹਨਾ ਵੀ ਇਹੋ ਲਿਖਿਆ ਹੈ ਕਿ ਕਬੀਰ ਤੇ ਗੁਰੂ ਨਾਨਕ ਦੇਵ ਜੀ ਦੇ ਸਾਹਿਬ ਜੀ ਦੇ ਮਿਲਣ ਦਾ ਕੋਈ ਸਬੂਤ ਨਹੀਂ ਮਿਲਦਾ ਅਤੇ ਜੇ ਪੰਜਾਬ ਵਿਚ ਮਿਲਣ ਦੀ ਗੱਲ ਸੋਚੀਏ ਤਾਂ ਵੀ ਗੁਰੂ ਨਾਨਕ ਜੀ ਦੀ ਅਵਸਥਾ ੩੫ ਸਾਲ ਅਤੇ ਕਬੀਰ ਜੀ ਦੀ ਅਵਸਥਾ ੧੦੬ ਸਾਲ ਹੋਣੀ ਚਾਹੀਦੀ ਹੈ, ਇਸ ਵਾਸਤੇ ਇਹਨਾਂ ਦਾ ਮਿਲਣਾ ਸੱਚ ਤੋਂ ਪਰੇ ਹੈ!

ਇਸ ਵਾਸਤੇ ਅਸੀਂ ਡਾਕਟਰ ਤਰਲੋਚਨ ਸਿੰਘ ਹਿਸਟੋਰੀਅਨ ਦੀ ਕਿਤਾਬ ਦੇ ਪੰਨਿਆਂ ਦੀ ਫੋਟੋ ਕਾਪੀ ਲਾ ਰਹੇ ਹਾਂ ਤੁਸੀਂ ਇਹ ਆਪ ਪੜ੍ਹ ਲਵੋ! ਗਿਆਨੀ ਗਿਆਂ ਸਿੰਘ ਨੇ ਇਹਨਾਂ ਦੇ ਮਿਲਣ ਦਾ ਥਾਂ ਪੂਸਾ ਪਿੰਡ ਦੱਸਿਆ ਹੈ ਪਰ ਹੋਰ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ! ਇਸ ਕਿਤਾਬ ਦਾ ਨਾਮ ਹੈ....'Sources on the life & and teaching of Guru Nanak'.

ਪੇਜ ਨੰਬਰ ੨੦ ਦੀ ਆਖਰੀ ਪੰਗਤੀ ਪੜ੍ਹੋ, ਲਿਖਿਆ ਹੈ..... 
There is no reliable evidence that Guru Nanak met Kabir during his life time to have close contact with him or to be influenced by his teachings.






ਇਸ ਕਰਕੇ ਇਹਨਾਂ ਕੋਲ ਸਿਰਫ ਝੂਠ ਹੈ ਜਿਸ ਦੀ ਇਹ ਦੁਕਾਨ ਚਲਾ ਕੇ ਭੋਲੇ ਭਲੇ ਲੋਕਾਂ ਨੂੰ ਗਲਤ ਇਤਿਹਾਸ ਦੱਸ ਸਿੱਖੀ ਤੋਂ ਦੂਰ ਲਿਜਾ ਰਹੇ ਨੇ, ਗੁਰੂ ਨਾਨਕ ਜੀ ਤੇ ਖੁਦ ਹੀ ਜਗਤ ਗੁਰੂ ਸੀ, ਓਹਨਾ ਕਿਸੇ ਨੂੰ ਗੁਰੂ ਕਿਓਂ ਧਾਰਨਾ ਸੀ?

ਜੇਕਰ ਗੁਰੂ ਜੀ ਦੇ ਨਾਲ ਸੰਬਧਤ ਕਿਸੇ ਵੀ ਗਲ ਨੂ ਯਾਦਗਾਰੀ ਬਣਾਈ ਰਖਣ ਲਈ ਸਿੰਘ ਗੁਰਦਵਾਰੇ ਬਣਾ ਛਡਦੇ ਹਨ, ਤਾਂ ਕੀ ਓਹਨਾ ਸਿੰਘਾਂ ਨੇ ਕਬੀਰ ਜੀ ਦੇ ਨਾਲ ਹੋਈ ਮੁਲਾਕਾਤ ਦੀ ਕਿਤੇ ਕੋਈ ਯਾਦਗਾਰ ਕਿਓਂ ਨਾ ਬਣਾਈ ? ਸੋ ਚੇਤੇ ਰਖਣਾ ਝੂਠ ਦੇ ਪੈਰ ਨਹੀਂ ਹੁੰਦੇ !

ਜੇਕਰ ਗੁਰੂ ਨਾਨਕ ਦੇਵ ਜੀ ਦੀ ਕਦੀ ਮੁਲਾਕਾਤ, ਕਬੀਰ ਜੀ ਨਾਲ ਹੋਈ ਹੁੰਦੀ ਤਾਂ ਬਾਲਾ ਜੀ ਨੇ , ਜਦੋਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਗੁਰੂ ਅੰਗਦ ਦੇਵ ਜੀ (ਦੂਜੀ ਪਾਤਸ਼ਾਹੀ) ਨੂ ਸੁਣਾਈ ਸੀ ਤਾ ਓਹਨਾ ਕੋਈ ਵੀ ਹਵਾਲਾ ਕਬੀਰ ਸਾਹਿਬ ਨਾਲ ਮੁਲਾਕਾਤ ਦਾ ਕਿਓਂ ਨਹੀਂ ਦਿੱਤਾ ਤੇ ਨਾ ਹੀ ਕੋਈ ਸਾਖੀ ਸੁਣਾਈ ? ਕਿ ਤੁਸੀਂ ਬਾਲਾ ਜੀ ਦੀ ਜਨਮ ਸਾਖੀ ਨੂ ਝੁਠਲਾ ਸਕਦੇ ਹੋ? ਫਿਰ ਕਬੀਰ ਜੀ ਦੇ ਹੋਰ ਗੁਰ-ਭਾਈਆਂ ਨੂ ਅਤੇ ਓਹਨਾ ਦੇ ਗੁਰੂ ਨੂ ਕਿਓਂ ਨਹੀਂ ਚਾਨਣ ਹੋਇਆ ! ਤੁਹਾਡੀ ਕੋਈ ਵੀ ਗਲ ਤਰਕ ਸੰਗਤ ਨਹੀਂ ਹੈ !

੧)-ਪਰਾਨ ਸੰਗਲੀ (ਪੰਜਾਬੀ ਲਿਪੀ ਵਿਚ) ਸੰਪਾਦਕ ਡਾਕਟਰ ਜਗਜੀਤ ਸਿੰਘ, ਖਾਨਪੁਰੀ ਪੁਬਲੀਕੇਸ਼ੰਸ ਬ੍ਯੂਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ! ਪ੍ਰਕਾਸ਼ਤ ਸਨ ੧੯੬੧, ਪੇਜ ਨ; ੩੯੯ ਤੋ, ਅਤੇ
੨)-ਕਬੀਰ ਸਾਗਰ, ਪੇਜ ਨ; ੧੫੮-੧੫੯,

ਇਹਨਾ ਕਿਤਾਬਾਂ ਤੋ ਅਸੀਂ ਕੀ ਲੈਣਾ - ਦੇਣਾ, ਸਾਨੂ ਸਾਡੇ ਗੁਰੂ ਤੀਜੀ ਪਾਤਸ਼ਾਹੀ ਜੀ, ਸ੍ਰੀ ਗੁਰੂ ਅਮਰਦਾਸ ਜੀ ਨੇ 'ਅਨੰਦੁ ਸਾਹਿਬ' ਵਿਚ ਸਿਖਾਂ ਨੂ ਉਪਦੇਸ ਦਿੰਦੇ ਕਿਹਾ ਹੈ, "ਸਤਿਗੁਰੁ ਬਿਨਾ ਹੋਰ ਕਚੀ ਹੈ ਬਾਣੀ !! ਬਾਣੀ ਤ ਕਚੀ ਸਤਿਗੁਰੁ ਬਾਝਓ ਹੋਰ ਕਚੀ ਬਾਣੀ !! ਕਹਦੇ ਕਚੇ ਸੁਣਦੇ ਕਚੇ ਕੰਚੀ ਆਖ ਵਖਾਣੀ !! ਹਰਿ ਹਰਿ ਨਿਤ ਕਰਹ ਰਸਨਾ ਕਹਿਆ ਕਛੁ ਨ ਜਾਨੀ !! ਚਿਤੁ ਜਿਨ ਕਾ ਹਿਰਿ ਲਿਆ ਮਾਇਆ ਬੋਲਣ ਪਏ ਰਵਾਨੀ !! ਕਹੈ ਨਾਨਕ ਸਤਿਗੁਰੂ ਬਾਝਓ ਹੋਰ ਕਚੀ ਬਾਣੀ !! ਅਨੰਦੁ ਸਾਹਿਬ , ਪਉੜੀ ੨੪ !!

ਇਸ ਲਈ ਕੋਈ ਕੀ ਕਹਿੰਦਾ ਹੈ, ਸਾਨੂ ਕੀ ਲੈਣਾ ! ਜੇਕਰ ਤੁਹਾਡੇ ਕੋਲ ਹੋਰ ਕੋਈ ਪੁਖਤਾ ਪ੍ਰਮਾਣ ਹੀਂ ਹੋਵੇ, ਜਿਵੇਂ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਕੈਲਾਸ਼ ਪਰਬਤ ਤੇ ਸਿਧਾਂ ਨੂ ਉੱਤਰ ਦਿੱਤੇ ਸੀ, ਤਾ ਸਾਡੇ ਨਾਲ ਗਲ ਕਰੋ, ਐਵੇਂ ਝੂਠ ਬੋਲ ਬੋਲ ਕੇ ਇਕ ਅਡੋਲ ਸਚ ਨੂ ਝੂਠ ਬਨਾਓਣ ਦੀ ਕੋਝੀ ਕਸ਼ਿਸ਼ ਨਾ ਕਰੋ !

ਗੁਰੂ ਨਾਨਕ ਜੀ ਰਾਜਾ ਸ਼ਿਵਨਾਭ ਕੋਲ ਤਕਰੀਬਨ ੨ ਸਾਲ ਅਤੇ ੫ ਮਹੀਨੇ ਠਹਿਰੇ, ਕਿਹਾ ਜਾਂਦਾ ਹੈ ਕਿ ਇਸ ਸਮੇ ਵਿਚ ਓਹਨਾ ਪ੍ਰਾਨ ਸੰਗਲੀ ਦੀ ਰਚਨਾ ਕੀਤੀ! ਪਰ ਜਦੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਕੋਲੋਂ ਆਦਿ ਗਰੰਥ ਲਿਖਵਾ ਰਹੇ ਸੀ, ਤਾਂ ਓਹਨਾ ਇਸ ਪ੍ਰਾਨ ਸੰਗਲੀ ਨੂੰ ਗੁਰੂ ਨਾਨਕ ਜੀ ਦੀ ਲਿਖਤ ਨਹੀਂ ਮੰਨਿਆ ਅਤੇ ਇਸ ਕਰਕੇ ਇਸ ਦਾ ਕੋਈ ਵੀ ਸ਼ਬਦ ਜਾਂ ਹਿੱਸਾ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਨਹੀਂ ਸੀ ਕੀਤਾ ਗਿਆ! (Dr Tarlochan Singh. The Punjab Past and Present Vol III, page 146, published by Panjabi University, Patiala, Panjab in 1969).

ਨੋਟ: ਇਹ ਪ੍ਰਾਨ ਸੰਗਲੀ ਕਿਤਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪਵਾਈ ਜਰੂਰ ਗਈ ਸੀ ਪਰ ਕਿਤਾਬ ਛਪਵਾਉਣ ਦਾ ਮਤਲਬ ਇਸ ਕਿਤਾਬ ਨੂੰ ਪ੍ਰਮਾਣਿਕਤਾ ਦੇਣਾ ਨਹੀਂ ਕਿਹਾ ਜਾ ਸਕਦਾ! 

ਇਕ ਗਲ ਜਰੂਰ ਹੈ ਕਿ ਜਿਵੇਂ ਰਵਿਦਾਸ ਜੀ ਦੇ ਮਨਣ ਵਾਲੇ ਵੀ ਆਪਣੇ ਗੁਰੂ ਨੂ ਹੁਣ ਸਿਖ ਗੁਰੂਆਂ ਤੋ ਉਪਰ ਦਸਣ ਲਗ ਪਏ ਹਨ ਉਸੇ ਤਰਾਂ ਤੁਸੀਂ ਵੀ ਇਕ ਕੋਝੀ ਕੋਸ਼ਿਸ਼ ਕੀਤੀ ਹੈ ! ਸਿਖ ਗੁਰੂਆਂ ਤੋ ਪਹਿਲਾਂ ਕਿਸੇ ਧਰਮ ਨੇ ਨੀਵੀਆਂ ਜਾਤਾਂ ਨੂ ਕੋਈ ਉਚ ਸਥਾਨ ਨਹੀਂ ਸੀ ਦਿੱਤਾ ਤੇ ਨਾ ਹੀ ਕਿਸੇ ਧਰਮ ਗਰੰਥ ਵਿਚ ਕੋਈ ਇਜ੍ਜ਼ਤ, ਮਾਨ, ਸਨਮਾਨ ! ਹਾਂ ਲਤਾੜਿਆ ਜਰੂਰ ਹੈ ! ਸਿਖ ਗੁਰੂਆਂ ਨੇ, "ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ !!" ਕਰਕੇ ਸਨਮਾਨਿਆ ਅਤੇ ਹੁਣ ਤੁਸੀਂ ਹੀ ਹੋ ਜੋ ਸੋਚਦੇ ਹੋ ਕਿ ਜੇਕਰ ਕਿਤੇ ਤੁਹਾਡੀ ਵਖਰੀ ਹੋਂਦ ਬਣ ਜਾਇ ਤਾਂ ? ਪਤਾ ਨਹੀਂ ਤੁਹਾਡੇ ਕੀ ਸੁਪਨੇ ਨੇ, ਪਰ ਕੀ ਤੁਸੀਂ ਕਦੀ ਹਿੰਦੂ ਧਰਮ ਵਿਚ ਸਨਮਾਨੇ ਜਾ ਸਕਦੇ ਹੋ ? ਰਾਮ ਨੇ ਵੀ ਤਾਂ ਇਕ ਜੁਲਾਹੇ ਨੂ ਵੇਦ ਪਾਠ ਸੁਨ ਲੈਣ ਤੇ ਜਿੰਦਾ ਜਲਾ ਦਿੱਤਾ ਸੀ ! ਕਿ ਭੁਲ ਗਏ ਹੋ? ਜੇ ਆਖੋ ਤਾਂ ਮੈਂ ਵੇਦ, ਪੁਰਾਨ, ਸਿਮਰਤੀਆਂ ਦੇ ਪ੍ਰਸੰਗ ਵੀ ਲਿਖ ਭੇਜਾਂ, ਸਾਇਦ ਕਿਤੇ ਰੁਸਨਾਈ ਲਭ ਜਾਵੇ !

ਇਹੋ ਗਲਤੀ ਰਵਿਦਾਸੀਏ ਕਰ ਰਹੇ ਨੇ ਤੇ ਇਹੋ ਤੁਸੀਂ ਕਰਣ ਚਲੇ ਹੋ, ਤੁਹਾਨੂ ਤਾਂ ਨਹੀਂ ਫ਼ਰਕ ਪੈਣ ਲਗਾ ਕਿਓਂਕਿ ਤੁਹਾਡੀ ਦੁਕਾਨ ਚਲ ਰਹੀ ਹੈ ਪਰ ਇਹ ਸੋਚੋ ਕਿ ਤੁਹਾਡੀਆਂ ਆਓਣ ਵਾਲੀਆਂ ਨਸਲਾਂ ਨੂ ਤੁਸੀਂ ਕੀ ਦੇ ਚਲੇ ਹੋ ? ਸਾਡੇ ਸਿਖ ਧਰਮ ਵਿਚੋਂ ਗੁਰਬਾਣੀ ਦੇ ਗਲਤ ਅਰਥ ਕਢ ਕੇ, ਗਲਤ ਵਿਆਖਿਆ ਕਰਕੇ ਤੁਸੀਂ ਕੁਝ ਸਿਧੇ-ਸਾਧੇ ਲੋਕਾਂ ਨੂ ਆਪਣੇ ਨਾਲ ਰਲਾ ਕੇ ਕੁਝ ਦਿਨ ਦੁਕਾਨਦਾਰੀ ਤਾਂ ਚਲਾ ਲਵੋਗੇ ਪਰ ਅੰਤ ਵਿਚ ਝੂਠੇ ਦਾ ਮੁੰਹ ਕਾਲਾ ਹੀ ਹੁੰਦਾ ਹੈ !

ਇਸ ਲਈ ਮੇਰੀ ਤੁਹਾਡੇ ਅਗੇ ਹਥ ਜੋੜ ਕੇ ਬਿਨਤੀ ਹੈ ਕਿ ਆਪਣੀ ਆਓਣ ਵਾਲੀ ਨਸਲਾਂ ਦਾ ਭਵਿਖ ਖਰਾਬ ਨਾ ਕਰੋ ! ਜੋ ਇਜ੍ਜ਼ਤ ਮਾਨ ਓਹਨਾ ਨੂ ਸਿਖ ਧਰਮ ਵਿਚ ਹਾਸਿਲ ਹੈ, ਓਹ ਰੁਤਬਾ ਕਿਤੇ ਹੋਰ ਨਹੀਂ ਲਭਣਾ ! ਪਰ ਫਿਰ ਵੀ ਜੇ ਤੁਸੀਂ ਨਹੀਂ ਮਨੇ ਤਾਂ ਤੁਹਾਡਾ ਹਾਲ ਵੀ ਸੰਤ ਪਰਮਾਨੰਦ ਵਾਲਾ ਹੀ ਹੋਣਾ, ਇਹ ਮੇਰੀ ਗਲ ਚੇਤੇ ਰਖਣਾ ਕਿਓਂਕਿ ਗੁਰੂਆਂ ਦਾ ਨਿਰਾਦਰ ਅਸੀਂ ਨਹੀਂ ਦੇਖ ਸਕਦੇ ਚਾਹੇ ਸਾਡਾ ਸਬ ਕੁਝ ਬਰਬਾਦ ਹੋ ਜਾਵੇ ! ਗੁਰੂ ਸਾਹਿਬ ਦਾ ਹੁਕਮ ਹੈ, "ਜੇ ਜਿਵੇ ਪਤਿ ਲਥੀ ਜਾਇ ਸਭੈ ਹਰਾਮ ਜੇਤਾ ਕਿਛੁ ਖਾਇ !!"
ਸੋ ਸਿਖ ਧਰਮ, ਸਿਖ ਗੁਰੂਆਂ ਦਾ ਨਿਰਾਦਰ ਨਾ ਕਰੋ ਤੇ ਫੁਟ ਦੇ ਬੀਜ ਨਾ ਪਾਓ !

ਆਪਣੀ ਵੇਬ ਸਾਇਟ ਤੋਂ ਇਹ ਝੂਠਾ ਲੇਖ ਮਿਟਾ ਦਿਓ, ਅਸੀਂ ਤੁਹਾਡੀ ਵੇਬ ਸਾਇਟ ਤਾ ਵੇਖਦੇ ਹੀ ਰਹਾਂਗੇ ! ਤੇ ਸਬ ਸਿਖਾਂ ਨੂ ਕਹਾਂਗੇ ਕਿ ਇਹ ਝੂਠ ਦੀ ਦੁਕਾਨ ਹੈ ਤੇ ਇਹ ਝੂਠ ਹੀ ਪਰ੍ਚਾਓੰਦੇ ! ਜੇਕਰ ਤੁਹਾਡੇ ਚ ਇਨਾ ਦਮ ਹੈ ਕਿ ਤੁਸੀਂ ਸਚੇ ਹੋ ਤਾ ਜਾਓ ਆਪਣੀ ਲਿਖਤ ਲੈ ਕੇ, ਤੇ ਪੂਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਓਥੇ ਦਸੋ ਆਪਣੀ ਫਿਲਾਸਫੀ, ਸਚ - ਝੂਠ ਦਾ ਨਿਬੇੜਾ ਓਥੇ ਹੋ ਜਾਵੇਗਾ !
ਵਾਹਿਗੁਰੂ ਜੀ ਤੁਹਾਨੂ ਸੁਮਤਿ ਬਖਸ਼ਣ !!

ਅੰਤ ਵਿਚ ਇਹ ਛੋਟੀ ਜੇਹੀ ਗਲ ਹੈ ਕਿ ਸਬ ਪਸਾਰਾ ਵਾਹਿਗੁਰੂ ਜੀ ਦਾ ਹੀ ਹੈ;

ਰਾਗ ਧਨਾਸਰੀ, ਆਰਤੀ ਵਿਚ ਗੁਰੂ ਨਾਨਕ ਸਾਹਿਬ ਕਹਿੰਦੇ ਹਨ
" ਗਗਨ ਮੇਂ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ !!
ਧੂਪ ਮਲ ਆਣਲੋ ਪਵਨ ਚਵਰੋ ਕਰੇ ਸਗਲ ਬਣ ਰਾਇ ਫੂਲੰਤ ਜੋਤੀ !! "

ਇਸ ਆਰਤੀ ਵਿਚ ਸਬ ਬ੍ਰਹਮ ਜਾਂ ਵਾਹਿਗੁਰੂ ਦਾ ਹੀ ਪਸਾਰਾ ਹੈ ਤੇ ਇਹ ਸਭਿ ਉਪਮਾ ਅਲੰਕਾਰ ਵਿਚ ਹੈ, ਤੇ ਪਸਾਰਾ ਕੌਣ ਬੁਣਦਾ ਹੈ, ਬੁਣਨ ਵਾਲਾ ਧਾਣਕ ਹੀ ਤਾ ਹੁੰਦਾ ! ਇਸ ਲਈ ਇਥੇ ਕਰਤਾਰ ਅਕਾਲ ਪੁਰਖ ਨੂ ਧਾਣਕ ਕਿਹਾ ਗਿਆ ਹੈ !

ਸਿਰੀਰਾਗ ਮਹਲਾ ੧ ਘਰ ੪ !! ਅੰਗ ੨੪, ਸਬਦ ੨੯ !!
ਏਕ ਸੁਆਨ ਦੁਇ ਸੁਆਨੀ ਨਾਲ !! ਭਲਕੇ ਭਉਕਹਿ ਸਦਾ ਬਇਆਲ !! ਕੂੜ ਛੁਰਾ ਮੁਠਾ ਮੁਰਦਾਰੁ !! ਧਾਣਕ ਰੂਪਿ ਰਹਾ ਕਰਤਾਰ !! ੧!! ਮੈਂ ਪਤਿ ਕੀ ਪੰਦਿ ਨ ਕਰਣੀ ਕੀ ਕਾਰ !! ਹਓ ਬਿਗੜੈ ਰੂਪਿ ਰਹਾ ਬਿਕਰਾਲ !! ਤੇਰਾ ਏਕ ਨਾਮੁ ਤਾਰੇ ਸੰਸਾਰ !! ਮੈਂ ਏਹਾ ਆਸ ਏਹੋ ਆਧਾਰ !! ੨ !!ਰਹਾਓ !! ਮੁਖੁ ਨਿੰਦਾ ਆਖਾ ਦਿਨ ਰਾਤਿ !! ਪਰ ਘਰ ਜੋਹੀ ਨੀਚ ਸਨਾਤਿ !! ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ !! ਧਾਣਕ ਰੂਪਿ ਰਹਾ ਕਰਤਾਰ !! ੩!! ਫਾਹੀ ਸੁਰਤਿ ਮਲੂਕੀ ਵੇਸੁ !! ਹਓ ਠਗਵਾੜਾ ਠਗੀ ਦੇਸੁ !! ਖਰਾ ਸਿਆਣਾ ਬਹੁਤਾ ਭਾਰ !! ਧਾਣਕ ਰੂਪਿ ਰਹਾ ਕਰਤਾਰ !!੪!! ਮੈਂ ਕੀਤਾ ਨ ਜਾਤਾ ਹਰਾਮਖੋਰ !! ਹਓ ਕਿਆ ਮੁਹੁ ਦੇਸਾ ਦੁਸਟੁ ਚੋਰੁ !! ਨਾਨਕ ਨੀਚੁ ਕਹੈ ਬੀਚਾਰੁ !! ਧਾਣਕ ਰੂਪਿ ਰਹਾ ਕਰਤਾਰ !!

ਇਸ ਤੋ ਅਲਾਵਾ ਮੈਂ ਆਪਣੇ ਤੋ ਬਹੁਤ ਸਿਆਨਿਆ, ਗਿਆਨੀਆਂ ਤੋ ਇਸ ਸਬਦ ਦੇ ਅਰਥ ਪੁਛੇ, ਜੋ ਓਹਨਾ ਦੱਸੇ-ਮੈਂ ਤੁਹਾਨੂ ਦਸਦਾ ਹਾਂ ਜੇ ਸ਼ੰਕਾ ਹੋਵੇ ਤਾ ਇਸ ਮੇਲ ਪੋਸਟ ਕਰ ਦੇਣਾ ਕਿਓਂਕਿ ਮੈਂ ਇਤਨਾ ਗਿਆਨੀ ਨਹੀ ਜੋ ਗੁਰਬਾਣੀ ਦੇ ਅਰਥ ਕਰ ਸਕਾਂ ਤੇ ਲੋਕਾਂ ਨੂ ਉਪਦੇਸ ਦੇ ਸਕਾਂ ! ਮੈਂ ਤਾ ਖੁਦ ਗਿਆਨ ਭਾਲਦਾ ਫਿਰਦਾਂ ! ਗੁਰੂ ਜੀ ਮੇਰੇ ਤੇ ਮਿਹਰ ਕਰਨ ਜੋ ਤੁਹਾਡੇ ਜਹੇ ਗੁਰੂ ਘਰ ਦੇ ਦੋਖੀਆਂ ਨੂ ਢੁਕਵਾਂ ਜਵਾਬ ਦੇ ਕੇ ਭੁਲਿਆਂ ਨੂ ਮਾਰਗ ਪਾਵਾਂ ਤੇ ਗੁਰੂ ਦੇ ਚਰਨੀ ਲਾਵਾਂ, ਸੋ ਅਗੋਂ ਤੋ ਕਿਰਪਾ ਕਰ ਕੇ ਮੇਲ ਇਸ URL ਤੇ ਭੇਜਣੀ ਜੀ ਜਿਸ ਨਾਲ ਤੁਹਾਡਾ ਸਾਹਮਣਾ ਪੰਥ ਦੇ ਵਿਦਵਾਨਾ ਨਾਲ ਹੋ ਸਕੇ !
doonsikh@gmail.com/

ਸਿਰੀਰਾਗੁ ਮਹਲਾ ੧ ਘਰੁ ੪ ॥
Sireeraag mehalaa 1 ghar 4 ||
Siree Raag, First Mahalla, Fourth House:

ਏਕੁ ਸੁਆਨੁ ਦੁਇ ਸੁਆਨੀ ਨਾਲਿ ॥
Eku suaan due suaanee naal ||
The dogs of greed are with me.

ਭਲਕੇ ਭਉਕਹਿ ਸਦਾ ਬਇਆਲਿ ॥
Bhalkae bhoukahi sadaa baeiaal ||
In the early morning, they continually bark at the wind.

ਕੂੜੁ ਛੁਰਾ ਮੁਠਾ ਮੁਰਦਾਰੁ ॥
Koorr chura muthaa murdaar ||
Falsehood is my dagger; through deception, I eat the carcasses of the dead.

ਧਾਣਕ ਰੂਪਿ ਰਹਾ ਕਰਤਾਰ ॥੧॥
Dhhaanak roop rahaa kartaar ||1||
I live as a wild hunter, O Creator! ||1||

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
Main pat kee pandh n karanee kee kaar ||
I have not followed good advice, nor have I done good deeds.

ਹਉ ਬਿਗੜੈ ਰੂਪਿ ਰਹਾ ਬਿਕਰਾਲ ॥
Hao bigrrae roop rehaa bikraal ||
I am deformed and horribly disfigured.

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥
Teraa eku naam tarae sansaar ||
Your Name alone, Lord, saves the world.

ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥
Main ehaa aas eho aadhaar ||1|| rahao ||
This is my hope; this is my support. ||1||Pause||

ਮੁਖਿ ਨਿੰਦਾ ਆਖਾ ਦਿਨੁ ਰਾਤਿ ॥
Mukh nindaa aakhaa din raat ||
With my mouth I speak slander, day and night.

ਪਰ ਘਰੁ ਜੋਹੀ ਨੀਚ ਸਨਾਤਿ ॥
Par ghar johee neech sanaat ||
I spy on the houses of others-I am such a wretched low-life!

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
Kaam krodhh tan vashae chandaal ||
Unfulfilled sexual desire and unresolved anger dwell in my body, like the outcasts who cremate the dead.

ਧਾਣਕ ਰੂਪਿ ਰਹਾ ਕਰਤਾਰ ॥੨॥
Dhhaanak roop rahaa kartaar ||2||
I live as a wild hunter, O Creator! ||2||

ਫਾਹੀ ਸੁਰਤਿ ਮਲੂਕੀ ਵੇਸੁ ॥
Phahee surat malookee ves ||
I make plans to trap others, although I appear gentle.

ਹਉ ਠਗਵਾੜਾ ਠਗੀ ਦੇਸੁ ॥
Hao thagawaara thagi des ||
I am a robber-I rob the world.

ਖਰਾ ਸਿਆਣਾ ਬਹੁਤਾ ਭਾਰੁ ॥
Kharaa siaanaa bahutaa bhaar ||
I am very clever-I carry loads of sin.

ਧਾਣਕ ਰੂਪਿ ਰਹਾ ਕਰਤਾਰ ॥੩॥
Dhhaanak roop rahaa karataar ||3||
I live as a wild hunter, O Creator! ||3||

ਮੈ ਕੀਤਾ ਨ ਜਾਤਾ ਹਰਾਮਖੋਰੁ ॥
Main keetaa n jaataa haraamakhor ||
I have not appreciated what You have done for me, Lord; I take from others and exploit them.

ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
Hao kiaa muhu desaa dushatt chor ||
What face shall I show You, Lord? I am a sneak and a thief.

ਨਾਨਕੁ ਨੀਚੁ ਕਹੈ ਬੀਚਾਰੁ ॥
Naanak neech kahae beechaar ||
Nanak describes the state of the lowly.

ਧਾਣਕ ਰੂਪਿ ਰਹਾ ਕਰਤਾਰ ॥੪॥੨੯॥
Dhhaanak roop rahaa kartaar ||4||29||
I live as a wild hunter, O Creator! ||4||29||

ਇਕ ਗਲ ਤਾ ਬੜੇ ਦੁਖ ਨਾਲ ਕਹਿਣੀ ਪੈਂਦੀ ਹੈ ਕਿ ਅਜਿਹੀਆਂ ਕੋਝੀਆਂ ਕਰਤੂਤਾਂ ਕਰਕੇ ਹੀ ਅਜੇ ਪੰਥ ਵਿਚ ਇਹ ਬਹਸ ਚਲ ਰਹੀ ਕਿ ਡੇਰੇਆਂ, ਤੇ ਹੋਰ ਓਹਨਾ ਸ੍ਥਾਨਾ ਤੋ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਵਾਪਸ ਲੈ ਲਿਆ ਜਾਵੇ ਕਿਓੰਜੋ ਓਹ ਗਲਤ ਅਰਥ ਕਰਕੇ ਲੋਕਾਂ ਨੂ ਭਰਮਾ ਤੋ ਕ੍ਡਣ ਦੀ ਥਾਂ ਫਿਰ ਤੋ ਭਰਮਾ ਤੋ ਵਹਿਮਾ ਚ ਪਾ ਰਹੇ ਨੇ ! ਸਿਖ ਸਮਾਜ ਵਿਚ ਫੁਟ ਪਾਕੇ ਸਿਖ ਧਰਮ ਨੂ ਹਿੰਦੂ ਗਦ੍ਰਾਓਨ ਦੀਆਂ ਕੋਝੀਆਂ ਚਲਾਕੀਆਂ ਵਰਤ ਰਹੇ ਨੇ, ਇਹੋ ਕੰਮ ਤੁਸੀਂ ਵੀ ਕਰਦੇ ਦਿਸਦੇ ਪਏ ਹੋ, ਸੋ ਕਿਰਪਾ ਕਰਕੇ ਇਹ ਸਬ ਝੂਠ ਦੀ ਦੁਕਾਨ ਬੰਦ ਕਰੋ ਤੇ ਗੁਰੂ ਅਗੇ ਅਰਦਾਸ ਕਰੋ ਕਿ ਗੁਰੂ ਜੀ ਮਿਹਰ ਕਰਨ ਅਤੇ ਤੁਹਾਨੂ ਵੀ ਸੁਮਤ ਬਖਸ਼ਣ ਅਤੇ ਸਿਧੇ ਰਾਹੇ ਪਾਓਣ ! ਜਿਸ ਨਾਲ ਕੌਮ ਵੀ ਚੜਦੀ ਕਲਾ ਵਲ ਜਾ ਸਕੇ ਤੇ ਸਿਖ ਭਾਈਚਾਰਾ ਜਿਸ ਵਿਚ ਕਿਸੇ ਨਾਲ ਕੋਈ ਭੇਦ ਜਾਂ ਵਿਤਕਰਾ ਨ ਹੋਵੇ ! ਸੋ ਆਓ ਤੇ ਪੰਥ ਨੂ ਮਜਬੂਤੀ ਦਿਓ ! ਅਸੀਂ ਤੁਹਾਡਾ ਸਵਾਗਤ ਕਰਾਂਗੇ !

ਗੁਰੂ ਫਤਿਹ !!

ਅਜਮੇਰ ਸਿੰਘ ਰੰਧਾਵਾ !!
0091-9818610698

free web counter

web counter

No comments:

Post a Comment